ਫ਼ਤਿਹ ਮਾਰਚ ‘ਚ ਸ਼ਾਮਲ ਹੋਣ ਵਾਲੀਆਂ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਬਾਵਾ ਨੇ ਕੀਤਾ ਧੰਨਵਾਦ

Ludhiana Punjabi
  • ਨਿਹੰਗ ਮੁਖੀ ਬਲਵਿੰਦਰ ਸਿੰਘ, ਦਾਖਾ, ਗਿੱਲ, ਖੰਨਾ, ਗਰੇਵਾਲ, ਦਲਜੀਤ, ਬਾਵਾ, ਅੰਮ੍ਰਿਤਪਾਲ, ਬਾਜੜਾ, ਛਾਪਾ, ਵਾਹੀ ਤੇ ਗੁਰਦੁਆਰਾ ਕਮੇਟੀਆਂ ਦਾ ਕੀਤਾ ਵਿਸ਼ੇਸ਼ ਧੰਨਵਾਦ
  • ਰਕਬਾ ਭਵਨ- ਚੱਪੜਚਿੜੀ ਅਤੇ ਸਰਹਿੰਦ ਵਿਖੇ ਫ਼ਤਿਹ ਮਾਰਚ ਦਾ ਹੋਇਆ ਭਰਵਾਂ ਸਵਾਗਤ
  • ਸਕਿਉਰਿਟੀ ਲਈ ਭਗਵੰਤ ਮਾਨ ਸਰਕਾਰ ਦਾ ਕੀਤਾ ਵਿਸ਼ੇਸ਼ ਧੰਨਵਾਦ

DMT : ਲੁਧਿਆਣਾ : (15 ਮਈ 2023) : – ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਸਰਹਿੰਦ ਫ਼ਤਿਹ ਦਿਵਸ ਦੇ ਇਤਿਹਾਸਿਕ ਦਿਹਾੜੇ ‘ਤੇ ਵਿਸ਼ਾਲ ਫ਼ਤਿਹ ਮਾਰਚ ‘ਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਵਿਚ ਵਿਸ਼ੇਸ਼ ਤੌਰ ‘ਤੇ ਨਿਹੰਗ ਮੁਖੀ ਰਕਬਾ ਬਾਬਾ ਜੋਗਿੰਦਰ ਸਿੰਘ, ਨਿਹੰਗ ਮੁਖੀ ਤਰਨਾ ਦਲ ਬਾਬਾ ਬਲਵਿੰਦਰ ਸਿੰਘ ਗੁਰਦਾਸ ਨੰਗਲ ਗੜ੍ਹੀ, ਮਲਕੀਤ ਸਿੰਘ ਦਾਖਾ, ਰਿਟਾ. ਇੰਸਪੈਕਟਰ ਜਨਰਲ ਪੁਲਸ ਇਕਬਾਲ ਸਿੰਘ ਗਿੱਲ, ਜਸਵੰਤ ਸਿੰਘ ਛਾਪਾ, ਪਰਮਿੰਦਰ ਸਿੰਘ ਸੋਨੂੰ ਗਰੇਵਾਲ, ਰਾਜ ਗਰੇਵਾਲ, ਦਲਜੀਤ ਸਿੰਘ ਚੌਂਕੀਮਾਨ  ਉੱਘੇ ਸਮਾਜ ਸੇਵੀ, ਤਰਲੋਚਨ ਸਿੰਘ ਬਿਲਾਸਪੁਰ, ਮਨਜੀਤ ਸਿੰਘ ਸਰਪੰਚ ਤੁਗਲ, ਰਾਜੂ ਬਾਜੜਾ, ਸਰਪੰਚ ਸਿਧਵਾਂ ਹਰਪ੍ਰੀਤ ਸਿੰਘ, ਤਰਲੋਚਨ ਬਾਵਾ, ਸੁਖਵਿੰਦਰ ਸਿੰਘ ਜਗਦੇਵ, ਰੇਸ਼ਮ ਸਿੰਘ ਸੱਗੂ, ਅਮਨਦੀਪ ਬਾਵਾ, ਸੁੱਚਾ ਸਿੰਘ ਤੁਗਲ, ਸਰਪੰਚ ਰੇਸ਼ਮ ਸਿੰਘ, ਗਗਨ ਬਾਵਾ, ਲਾਲੀ ਭਨੋਹੜ, ਅਮਰਿੰਦਰ ਸਿੰਘ ਜੱਸੋਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਫ਼ਤਿਹ ਮਾਰਚ ਦੀ ਸਫਲਤਾ ‘ਚ ਅੰਮ੍ਰਿਤਪਾਲ ਸਿੰਘ ਸ਼ੰਕਰ ਅਤੇ ਬੀਬੀ ਸਰਬਜੀਤ ਕੌਰ ਮਾਂਗਟ ਵੱਲੋਂ ਪਾਏ ਯੋਗਦਾਨ ਦਾ ਵੀ ਵਿਸ਼ੇਸ਼ ਯੋਗਦਾਨ ਪਾਇਆ। ਉਹਨਾਂ ਇੰਦਰ ਦੇਵਤਾ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਫ਼ਤਿਹ ਮਾਰਚ ਦੀ ਸ਼ੁਰੂਆਤ ਦੌਰਾਨ ਹਲਕੀ ਬਾਰਿਸ਼ ਨਾਲ ਫ਼ਤਿਹ ਮਾਰਚ ਦੀ ਸ਼ੁਰੂਆਤ ਕੀਤੀ ਅਤੇ ਮੌਸਮ ਨੂੰ ਸੁਹਾਵਣਾ ਕੀਤਾ।

        ਇਸ ਮੌਕੇ ਉਹਨਾਂ ਗੁਰਦੁਆਰਾ ਕਮੇਟੀ ਅਜੀਤਸਰ ਦੇ ਪ੍ਰਧਾਨ ਅਵਤਾਰ ਸਿੰਘ, ਗੁਰਦੁਆਰਾ ਕਮੇਟੀ ਮੁੱਲਾਂਪੁਰ ਦੇ ਪ੍ਰਧਾਨ ਮਨਦੀਪ ਸਿੰਘ ਸੇਖੋਂ, ਗੁਰਦੀਪ ਸਿੰਘ ਚੌਂਕੀਮਾਨ, ਰਾਜਗੁਰੂ ਨਗਰ ਸੁਸਾਇਟੀ ਨਿੱਕੀ ਕੋਹਲੀ, ਗੁਰਦਿਆਲ ਸਿੰਘ, ਸਰਬਜੀਤ ਸਿੰਘ, ਪੰਕਜ ਗਰਗ, ਮਨਮੋਹਨ ਸਿੰਘ, ਟੋਨਿਸ ਸਿੰਘ, ਸੰਜੇ ਠਾਕੁਰ, ਬਲਜਿੰਦਰ ਕੌਰ, ਰੋਹਿਤ ਸੋਨੀ, ਅਵਤਾਰ ਸਿੰਘ ਧਾਲੀਵਾਲ, ਸੁਖਪਾਲ ਸਿੰਘ ਰਿਟਾ. ਜੱਜ, ਗੁਰਚਰਨ ਸਿੰਘ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਨਹਿਰ ਅਤੇ ਗਿੱਲ ਰੋਡ ‘ਤੇ ਲਖਵਿੰਦਰ ਸਿੰਘ ਗਾਬੜੀਆ, ਯਸ਼ਪਾਲ ਸ਼ਰਮਾ, ਸੁਖਵਿੰਦਰ ਸਿੰਘ ਸੋਹਲ, ਬਲਜਿੰਦਰ ਸਿੰਘ ਹੂੰਝਣ, ਲਖਵਿੰਦਰ ਸਿੰਘ ਰਿੰਕੂ, ਸੁਰਿੰਦਰ ਸਿੰਘ ਨੇ ਸਵਾਗਤ ਕੀਤਾ। ਵਿਸ਼ਵਕਰਮਾ ਚੌਂਕ ਵਿਖੇ ਰਾਜਪੂਤ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਦੀ ਅਗਵਾਈ ਹੇਠ ਮਿਠਾਈਆਂ ਵੰਡਕੇ, ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਸੰਗਤ ਦਾ ਸਨਾਮਨ ਕੀਤਾ ਗਿਆ। ਇਸ ਤੋਂ ਬਾਅਦ ਦੋਰਾਹਾ ਵਿਖੇ ਤਰਲੋਚਨ ਸਿੰਘ ਬਿਲਾਸਪੁਰ, ਤਰਲੋਚਨ ਬਾਵਾ ਅਤੇ ਗੁਰਦੁਆਰਾ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ।

    ਇਸ ਮੌਕੇ ਸਮਰਾਲਾ ਬੌਦਲੀ ਚੰਡੀਗੜ੍ਹ ਰੋਡ ‘ਤੇ ਗੁਰਚਰਨ ਸਿੰਘ ਵਾਹੀ ਅਤੇ ਕਰਨ ਮੈਨ ਨੇ ਸੰਗਤਾਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਦੀ ਸੇਵਾ ਕੀਤੀ ਜਦਕਿ ਚੱਪੜਚਿੜੀ ਵਿਖੇ ਮੁਲਤਾਨੀ ਢਾਬੇ ਵਾਲਿਆਂ ਲੰਗਰ ਦੀ ਸੇਵਾ ਕੀਤੀ ਅਤੇ ਵਿਚਾਰਾਂ ਹੋਈਆਂ। ਸਰਹਿੰਦ ਵਿਖੇ ਜਗਦੀਸ਼ ਬਾਵਾ, ਮੋਹਣ ਦਾਸ ਬਾਵਾ ਅਤੇ ਦਾਰਾ ਦਾਸ ਬਾਵਾ ਨੇ ਸਮਾਗਮਾਂ ਦੀਆਂ ਤਿਆਰੀਆਂ ਕੀਤੀਆਂ ਅਤੇ ਮਿਠਾਈਆਂ ਵੰਡੀਆਂ। ਅਖੀਰ ਵਿਚ ਗੁਰਦੁਆਰਾ ਸਾਹਿਬ ਵਿਖੇ ਫ਼ਤਿਹ ਦੀ ਅਰਦਾਸ ਤੋਂ ਬਾਅਦ ਸਮਾਪਤੀ ਹੋਈ। ਇਸ ਸਮੇਂ ਗਤਕਾ ਦੇ ਜੌਹਰ ਪਰਮਿੰਦਰ ਸਿੰਘ, ਕੁਲਦੀਪ ਸਿੰਘ ਦੇ ਜਥੇ ਨੇ ਦਿਖਾਏ। ਢਾਡੀ ਜਰਨੈਲ ਸਿੰਘ ਲਲਤੋਂ ਦੇ ਜਥੇ ਅਤੇ ਗੁਲਸ਼ਨ ਬਾਵਾ ਦੀ ਭੰਗੜਾ ਟੀਮ ਨੇ ਫ਼ਤਿਹ ਮਾਰਚ ‘ਚ ਖ਼ੂਬ ਰੰਗ ਬੰਨਿਆਂ। ਇਸ ਸਮੇਂ ਅਮਰੀਕਾ ਫਾਊਂਡੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਬਹਾਦਰ ਸਿੰਘ ਸਿੱਧੂ, ਅਸ਼ੋਕ ਬਾਵਾ, ਹੈਪੀ ਦਿਉਲ ਨੇ ਫ਼ਤਿਹ ਮਾਰਚ ਰਵਾਨਾ ਕਰਨ ਸਮੇਂ ਵਧਾਈਆਂ ਦਿੱਤੀਆਂ ਜਿਨ੍ਹਾਂ ਦਾ ਬਾਵਾ ਨੇ ਵਿਸ਼ੇਸ਼ ਤੌਰ ‘ਤੇ ਦਿਲ ਦੀਆਂ ਗਹਿਰਾਈਆਂ ‘ਚੋਂ ਧੰਨਵਾਦ ਕੀਤਾ।

    ਇਸ ਸਮੇਂ ਬਾਵਾ ਨੇ ਸੂਬਾ ਸਰਕਾਰ (ਭਗਵੰਤ ਮਾਨ) ਅਤੇ ਏ.ਡੀ.ਜੀ.ਪੀ ਸਿਕਿਉਰਿਟੀ ਸ਼੍ਰੀ ਵਾਸਤਵਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਸਾਰੇ ਮਾਰਚ ਦੌਰਾਨ ਐਸਕੌਰਟ ਸਕਿਉਰਿਟੀ ਰਾਹੀਂ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਸੰਗਤਾਂ ਦੀ ਹਿਫ਼ਾਜ਼ਤ ਕੀਤੀ।

Leave a Reply

Your email address will not be published. Required fields are marked *