ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਪਾਸ ਕਰਵਾਉਣ ਵਿਚ ਭਾਜਪਾ ਦੀ ਨੀਯਤ ਅਤੇ ਨੀਤੀ ਸਾਫ਼ ਨਹੀਂ, ਸਿਰਫ਼ ਵੋਟਾਂ ਬਟੋਰਨ ਦਾ ਡਰਾਮਾ- ਜੇਕਰ ਮਨ ਸਾਫ ਸੀ ਤਾਂ ਪਹਿਲਾਂ ਕਰਦੇ ਬਿੱਲ ਪਾਸ ਅਤੇ 2024 ‘ਚ ਕਰਦੇ ਲਾਗੂ- ਬਾਵਾ

Ludhiana Punjabi
  • ਲੱਗਦਾ ਹੈ ਮਹਿਲਾਵਾਂ ਨੂੰ 100% ਤੋਂ ਘਟਾ ਕੇ 33% ਕੀਤਾ ਜਾ ਰਿਹਾ ਹੈ- ਇੰਦਰਾ ਗਾਂਧੀ ਕੋਟੇ ‘ਚ ਨਹੀਂ ਕਾਬਲੀਅਤ ਨਾਲ ਬਣੀ ਪ੍ਰਧਾਨ ਮੰਤਰੀ- ਜੇਕਰ ਭਾਜਪਾ ‘ਚ ਹਿੰਮਤ ਹੈ ਤਾਂ ਮਹਿਲਾ ਨੂੰ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਲਾਨੇ- ਬਾਵਾ
  • ਪੱਛੜੀਆਂ ਸ਼੍ਰੇਣੀਆਂ ਨੂੰ ਅੱਖੋਂ ਪਰੋਖੇ ਕਰਨਾ ਭਾਜਪਾ ਸਰਕਾਰ ਨੂੰ ਮਹਿੰਗਾ ਪਵੇਗਾ- ਬਾਵਾ
  • ਪੰਜਾਬ ‘ਚ ਕਾਂਗਰਸ ਹਾਈਕਮਾਂਡ 4 ਸੀਟਾਂ ਓ.ਬੀ.ਸੀ. ਨਾਲ ਸਬੰਧਿਤ ਨੇਤਾਵਾਂ ਨੂੰ ਦੇਵੇ- ਬਾਵਾ

DMT : ਲੁਧਿਆਣਾ : (21 ਸਤੰਬਰ 2023) : –

ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਪਾਸ ਕਰਵਾਉਣ ਵਿਚ ਭਾਜਪਾ ਦੀ ਨੀਯਤ ਅਤੇ ਨੀਤੀ ਸਾਫ਼ ਨਹੀਂ, ਜੇਕਰ ਮਨ ਸਾਫ਼ ਸੀ ਤਾਂ ਪਹਿਲਾਂ ਬਿੱਲ ਪਾਸ ਕਰਦੇ ਅਤੇ 2024 ‘ਚ ਲਾਗੂ ਕਰਦੇ। ਇਹ ਸ਼ਬਦ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ (ਓ.ਬੀ.ਸੀ.) ਵਿਭਾਗ ਇੰਚਾਰਜ ਪੰਜਾਬ ਨੇ ਲਿਖਤੀ ਬਿਆਨ ਰਾਹੀਂ ਕਹੇ।

            ਬਾਵਾ ਨੇ ਕਿਹਾ ਕਿ ਲੱਗਦਾ ਹੈ ਮਹਿਲਾਵਾਂ ਨੂੰ 100% ਤੋਂ ਘਟਾ ਕੇ 33% ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸਤਰੀ ਪੁਰਸ਼ ‘ਚ ਕੋਈ ਮੁਕਾਬਲਾ ਨਹੀਂ ਅਤੇ ਨਾ ਹੀ ਲੋਕਤੰਤਰ ‘ਚ ਕੋਈ ਫਰਕ ਹੈ। ਇਹ ਕਾਬਲੀਅਤ ਦੀ ਲੜਾਈ ਹੈ ਪਰ ਇਹ ਸਭ ਭਾਜਪਾ ਦਾ ਡਰਾਮਾ ਹੈ। ਉਹਨਾਂ ਕਿਹਾ ਕਿ ਸ਼੍ਰੀਮਤੀ ਇੰਦਰਾ ਗਾਂਧੀ ਕਿਸੇ ਕੋਟੇ ‘ਚ ਪ੍ਰਧਾਨ ਮੰਤਰੀ ਨਹੀਂ ਬਣੀ ਸੀ। ਜੇਕਰ ਭਾਜਪਾ ‘ਚ ਹਿੰਮਤ ਹੈ ਤਾਂ ਕਿਸੇ ਮਹਿਲਾ ਨੂੰ ਆਪਣੀ ਪਾਰਟੀ (ਭਾਜਪਾ) ਵੱਲੋਂ ਉਮੀਦਵਾਰ ਬਣਾਉਣ ਜਾਂ ਐਲਾਨ ਕਰੇ।

            ਬਾਵਾ ਨੇ ਕਿਹਾ ਕਿ ਪੱਛੜੀਆਂ ਸ਼੍ਰੇਣੀਆਂ ਨੂੰ ਦੇਸ਼ ਅਤੇ ਸਿਆਸੀ ਪਾਰਟੀਆਂ ਅੰਦਰ ਵੀ ਹਮੇਸ਼ਾ ਅੱਖੋਂ ਪਰੋਖੇ ਕੀਤਾ ਜਾਂਦਾ ਹੈ ਜੋ ਭਾਰਤੀ ਲੋਕਤੰਤਰ ‘ਚ ਓ.ਬੀ.ਸੀ. ਨਾਲ ਸਬੰਧਿਤ 71 ਜਾਤੀਆਂ ਨਾਲ ਅੰਨ੍ਹਿਆ ਹੈ। ਦੇਸ਼ ਦੇ ਲੋਕ ਆ ਰਹੀਆਂ ਚੋਣਾਂ ‘ਚ ਅੰਨ੍ਹਿਆ (ਬੇਇਨਸਾਫ਼ੀ) ਕਰਨ ਵਾਲੇ ਨੇਤਾਵਾਂ ਨੂੰ ਸਬਕ ਸਿਖਾਉਣਗੇ। ਉਹਨਾਂ ਸਮੂਹ ਓ.ਬੀ.ਸੀ. ਨਾਲ ਸਬੰਧਿਤ ਜਾਤੀਆਂ ਨੂੰ ਇੱਕ ਪਲੇਟਫ਼ਾਰਮ ‘ਤੇ ਇਕੱਠੇ ਹੋਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ‘ਚ ਵੀ ਚਾਰ ਸੀਟਾਂ ਕਾਂਗਰਸ ਹਾਈਕਮਾਂਡ ਓ.ਬੀ.ਸੀ. ਨੂੰ ਦੇਵੇ ਅਤੇ ਇਸੇ ਰੇਸ਼ੋ ਨਾਲ ਵਿਧਾਨ ਸਭਾ ਵਿਚ ਵੀ ਦਿੱਤੀਆਂ ਜਾਣ।

Leave a Reply

Your email address will not be published. Required fields are marked *