ਯੁਵਕ ਸੇਵਾਵਾਂ ਵਿਭਾਗ ਵੱਲੋ ਏਡਜ਼ ਅਤੇ ਨਸ਼ਿਆ ਪ੍ਰਤੀ ਜਾਗਰੂਕ ਕਰਨ ਲਈ ਮੈਰਾਥਨ ਆਯੋਜਿਤ

Ludhiana Punjabi

DMT : ਲੁਧਿਆਣਾ : (11 ਅਗਸਤ 2023) : –  ਡਾਇਰੈਕਟਰ ਯੁਵਕ ਸੇਵਾਵਾਂ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਸ਼੍ਰੀ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਲੁਧਿਆਣਾ ਦੀ ਅਗਵਾਈ  ਹੇਠ ਐਚ.ਆਈ.ਵੀ ਏਡਜ਼ ਅਤੇ ਨਸ਼ਿਆ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਐਸ.ਸੀ.ਡੀ.ਸਰਕਰੀ ਕਾਲਜ਼ ਲੁਧਿਆਣਾ ਵਿਖੇ 5 ਕਿਲੋਮੀਟਰ ਮੈਰਾਥਾਨ (ਰੈਡ ਰਨ) ਦਾ ਆਯੋਜਨ ਕਰਵਾਇਆ ਗਿਆ। ਜਿਸ ਨੂੰ ਪੰਜਾਬੀ ਰਨਰਜ ਦੇ ਪ੍ਰਧਾਨ ਸ਼੍ਰੀ ਦੀਪਕ ਮਿਸ਼ਰਾ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੈਰਾਥਾਨ ਵਿੱਚ ਵੱਖ ਵੱਖ ਕਾਲਜਾਂ ਵਿੱਚ ਚਲ ਰਹੇ ਰੈਡ ਰੀਬਨ ਕਲੱਬ ਦੇ ਵਲੰਟੀਅਰਜ ਨੇ ਭਾਗ ਲਿਆ।

ਸਹਾਇਕ ਡਾਇਰੈਕਟਰ ਸ. ਲੋਟੇ ਨੇ ਅੱਗੇ ਦੱਸਿਆ ਕਿ ਪਹਿਲੇ ਤਿੰਨ ਸਥਾਨਾ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 3000/-, 2000/- ਅਤੇ 1000/- ਰੁਪਏ ਦੇ ਚੈਕ, ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ ‘ਤੇ ਸ਼ੁਭਮ ਰਾਵਤ ਆਤਮ ਵੱਲਭ ਜੈਨ ਕਾਲਜ਼, ਲੁਧਿਆਣਾ, ਦੂਜੇ ਸਥਾਨ ‘ਤੇ ਸੁਖਚੈਨ ਸਿੰਘ ਐਸ.ਸੀ.ਡੀ ਸਰਕਾਰੀ ਕਾਲਜ਼ ਅਤੇ ਤੀਜੇ ਸਥਾਨ ਤੇ ਆਸ਼ੂ ਸ਼ਰਮਾ ਐਸ.ਸੀ.ਡੀ ਸਰਕਾਰੀ ਕਾਲਜ਼ ਦਾ ਵਿਦਿਆਰਥੀ ਰਿਹਾ। ਇਸ ਤੋ ਇਲਾਵਾ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੀਆਂ ਲੜਕੀਆਂ ਨੂੰ ਵੀ ਸਰਟੀਫਿਕੇਟ, ਮੈਡਲ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਉਪਰੰਤ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀਮਤੀ ਤਨਵੀਰ ਲਿਖਾਰੀ, ਪ੍ਰਿਸੀਪਲ ਐਸ.ਸੀ.ਡੀ ਸਰਕਾਰੀ ਕਾਲਜ਼ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਚੰਗੀ ਖੁਰਾਕ ਖਾਣੀ ਚਾਹੀਦੀ ਹੈ ਕਿਉਂਕਿ ਸਿਹਤਮੰਦ ਸਰੀਰ ਹੀ ਵਧੀਆ ਸਮਾਜ ਦੀ ਸਿਰਜਣਾ ਕਰ ਸਕਦਾ ਹੈ।

ਸ੍ਰੀ ਦੀਪਕ ਮਿਸ਼ਰਾ ਨੇ ਵੀ ਇਸ ਪ੍ਰੋਗਰਾਮ ਨੁੰ ਸਫਲ ਕਰਨ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਅਤੇ ਕਲੱਬ ਦੇ ਪ੍ਰਧਾਨ ਹੋਣ ਦੇ ਨਾਤੇ ਸਮਾਜ ਨੂੰ ਆਪਣੀਆਂ ਬੇਹਤਰ ਸੇਵਾਵਾਂ ਦੇ ਰਹੇ ਹਨ।

ਅੰਤ ਵਿੱਚ ਸਹਾਇਕ ਡਾਇਰੈਕਟਰ ਸ. ਦਵਿੰਦਰ ਸਿੰਘ ਲੋਟੇ ਨੇ ਸਾਰੇ ਆਏ ਹੋਏ ਮਹਿਮਾਨਾਂ ਅਤੇ ਵਲੰਟੀਅਰਜ਼ ਦਾ ਧੰਨਵਾਦ ਕੀਤਾ। ਇਸ ਮੌਕੇ ਡਾ: ਈਰਾਦੀਪ ਕੌਰ, ਡਾ: ਦੀਪੀਕਾ ਕਲਸੀ, ਡਾ: ਸੁਪਰੇਰਨਾ ਖੰਨਾ, ਪ੍ਰੋ: ਰਾਜ਼ਵੀਰ ਕੋਰ, ਪ੍ਰੋ: ਸੁਖਦੀਪ ਕੋਰ ਅਤੇ ਸ਼ੁਭਮ ਮਿਸ਼ਰਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *