ਲੁਧਿਆਣਾ ‘ਚ ਸਵੀਡਨ ਸਰਕਾਰ ਦੇ ਖਿਲਾਫ ਮੁਸਲਮਾਨ ਭਾਈਚਾਰੇ ਵੱਲੋਂ ਰੋਸ਼ ਮੁਜਾਹਰਾ

Ludhiana Punjabi
  • ਕੁਰਆਨ ਸ਼ਰੀਫ ਦੀ ਸ਼ਾਨ ‘ਚ ਗੁਸਤਾਖੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ : ਸ਼ਾਹੀ ਇਮਾਮ ਪੰਜਾਬ

DMT : ਲੁਧਿਆਣਾ : (07 ਜੁਲਾਈ 2023) : – ਬੀਤੇ ਦਿਨੀ ਸਵੀਡਨ ‘ਚ ਪਵਿੱਤਰ ਕੁਰਆਨ ਸ਼ਰੀਫ ਨੂੰ ਜਲਾਏ ਜਾਣ ਤੋਂ ਬਾਅਦ ਦੁਨੀਆ ਭਰ ਦੇ ਮੁਸਲਮਾਨਾਂ ‘ਚ  ਭਾਰੀ ਰੋਸ਼ ਪਾਇਆ ਜਾ ਰਿਹਾ ਹੈ, ਜਿਸਨੰੂ ਲੈਕੇ ਅੱਜ ਲੁਧਿਆਣਾ ਦੇ ਫੀਲਡ ਗੰਜ ਚੌਕ ਵਿਖੇ ਸਥਿਤ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਦੀ ਅਗੁਵਾਈ ‘ਚ ਸੈਂਕੜੀਆਂ ਮੁਸਲਮਾਨਾਂ ਨੇ ਸਵੀਡਨ ਸਰਕਾਰ ਦਾ ਪੁਤਲਾ ਫੂਕ ਕੇ ਜਬਰਦਸਤ ਰੋਸ਼ ਮੁਜਾਹਰਾ ਕੀਤਾ | ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਕੁਰਆਨ ਸ਼ਰੀਫ ਅੱਲ੍ਹਾ ਤਾਆਲਾ ਦੀ ਪਾਕ ਕਿਤਾਬ ਹੈ, ਦੁਨੀਆ ਭਰ ਦੇ ਮੁਸਲਮਾਨ ਕੁਰਆਨ ਸ਼ਰੀਫ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਹਨ | ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਸਵੀਡਨ ਦੇ ਫਿਰਕਾਪ੍ਰਸਤ ਕੁਰਆਨ ਸ਼ਰੀਫ ਨੂੰ ਜਲਾ ਕੇ ਇਹ ਸਮਝ ਰਹੇ ਹਨ ਕਿ ਉਹ ਪਵਿੱਤਰ ਕੁਰਆਨ ਦੇ ਸੁਨੇਹੇ ਨੂੰ ਰੋਕ ਸਕਦੇ ਹਨ ਤਾਂ ਇਹ ਉਨ੍ਹਾਂ ਦੀ ਖਾਮ ਖਿਆਲੀ ਹੈ | ਕੁਰਆਨ ਸ਼ਰੀਫ ਦਾ ਸੁਨੇਹਾ ਦੁਨੀਆ ਭਰ ਦੇ ਇਨਸਾਨਾਂ ਲਈ ਆਪਸੀ ਭਾਈਚਾਰੇ ਅਤੇ ਪਿਆਰ-ਮੁਹੱਬਤ ਦਾ ਹੈ,  ਕੁਰਆਨ ਸ਼ਰੀਫ ਸਾਰੀਆਂ ਲਈ ਬਰਾਬਰੀ ਦੀ ਗੱਲ ਕਰਦਾ ਹੈ ਇਸ ਲਈ ਲੋਕਾਂ ‘ਚ ਵੰਡੀਆਂ ਪਾਉਣ ਵਾਲੇ ਫਿਰਕਾਪ੍ਰਸਤ ਕੁਰਆਨ ਸ਼ਰੀਫ ਨਾਲ ਨਫਰਤ ਦਾ ਇਜਹਾਰ ਕਰਦੇ ਹਨ |  ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਦੁਨੀਆ ਭਰ ਦੇ ਮੁਸਲਮਾਨਾਂ ਨੰੂ ਅਪੀਲ ਵੀ ਕੀਤੀ ਹੈ ਕਿ ਉਹ ਸਵੀਡਨ ਵੱਲੋਂ ਬਣਾਇਆ ਗਿਆ ਕੋਈ ਵੀ ਸਮਾਨ ਨਾ ਖਰੀਦਣ |  ਉਨ੍ਹਾਂ ਕਿਹਾ ਕਿ ਸਾਡਾ ਅੱਜ ਦਾ ਇਹ ਰੋਸ਼ ਮੁਜਾਹਰਾ ਸਵੀਡਨ ਸਰਕਾਰ ਦੀ ਖਾਮੋਸ਼ੀ ਦੇ ਖਿਲਾਫ ਹੈ |

Leave a Reply

Your email address will not be published. Required fields are marked *