ਵਿਸ਼ਾਲ ਕੁਮਾਰ ਅਕਾਲੀ ਦਲ ਛੱਡ ਕੇ ਸੈਂਕੜੇ ਸਾਥੀਆਂ ਸਮੇਤ ਲਿਪ ਚ ਸ਼ਾਮਿਲ

Ludhiana Punjabi
  • ਬੈਂਸ ਤੋਂ ਬਿਨਾ ਚੋਣ ਹਾਰਨ ਵਾਲੇ ਕਾਂਗਰਸੀ ,ਅਕਾਲੀ ਤੇ ਬੀਜੇਪੀ ਵਾਲੇ ਹੋਏ ਅਲੋਪ:ਵਿਸ਼ਾਲ ਕੁਮਾਰ

DMT : ਲੁਧਿਆਣਾ : (17 ਅਕਤੂਬਰ 2023) : – ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਵਿਸ਼ਾਲ ਕੁਮਾਰ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦੇ ਹੋਏ ਅੱਜ ਆਪਣੇ ਸੈਂਕੜੇ ਸਾਥੀਆਂ ਨਾਲ  ਲੋਕ ਇਨਸਾਫ਼ ਪਾਰਟੀ ਵਿਚ ਸ਼ਾਮਿਲ ਹੋ ਗਏ।ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਉਹਨਾਂ ਨੂੰ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ।ਪਾਰਟੀ ਵਿਚ ਸ਼ਾਮਿਲ ਹੁੰਦੇ ਹੋਏ ਵਿਸ਼ਾਲ ਕੁਮਾਰ ਨੇ ਕਿਹਾ2022 ਦੇ ਵਿਧਾਨਸਭਾ ਚੋਣਾਂ ਤੋ ਬਾਅਦ ਕਾਂਗਰਸ,ਅਕਾਲੀ ਅਤੇ ਬੀਜੇਪੀ ਦਾ ਕੋਈ ਵੀ ਉਮੀਦਵਾਰ ਆਮ ਜਨਤਾ ਦਾ ਕੰਮ ਕਰਵਾਉਣ ਲਈ ਅੱਗੇ ਨਹੀਂ ਆਇਆ।ਸਿਰਫ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਹੀ ਲੋਕਾਂ ਪ੍ਰਤੀ ਆਪਣੀ ਡਿਊਟੀ ਪੂਰੀ ਪ੍ਰਤੀਬੱਧਤਾ ਨਾਲ ਇਮਾਨਦਾਰੀ  ਨਾਲ ਨਿਭਾਉਂਦੇ ਨਜ਼ਰ ਆਏ।ਉਹਨਾਂ ਕਿਹਾ ਕਿ ਬੈਂਸ ਸਾਹਿਬ ਲਈ ਹਾਰ ਜਿੱਤ ਕੋਈ ਮਾਇਨੇ ਨਹੀਂ ਰੱਖਦੀ ਉਹਨਾਂ ਲਈ ਲੋਕਾਂ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਅਤੇ ਲੋਕਾਂ ਦੇ ਹੱਕਾ ਲਈ ਸਮੇਂ ਦੀ ਹਕੂਮਤ ਨਾਲ ਮੱਥਾ ਲਾਉਣ ਤੋਂ ਵੀ ਨਹੀਂ ਕਦੇ ਪਿੱਛੇ ਹੋਏ ।ਵਿਸ਼ਾਲ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਪ ਸਰਕਾਰ ਨੂੰ ਚੁਣ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।ਅੱਜ ਪੰਜਾਬ ਵਿੱਚ ਗੈਂਗਸਟਰ,ਰਿਸ਼ਵਤਖੋਰੀ ਦਾ ਬੋਲਬਾਲਾ ਹੈ।ਅਗਰ ਰਿਸ਼ਵਤ ਤੋ ਬਿਨਾਂ ਕੋਈ ਕੰਮ ਕਰਵਾ ਸਕਦਾ ਹੈ ਤਾਂ ਉਹ ਸਿਮਰਜੀਤ ਸਿੰਘ ਬੈਂਸ ਹੀ ਕਰਵਾ ਸਕਦਾ ਹੈ ਕਿਉਂ ਕਿ ਬੈਂਸ ਲਈ ਰਾਜਨੀਤੀ ਕੋਈ ਧੰਦਾ ਨਹੀਂ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰਨ ਦਾ ਜਨੂੰਨ ਹੈ ਜਿਥੇ ਬੈਂਸ ਲੋਕਾਂ ਚ ਲਗਾਤਾਰ ਵਿਚਰ ਰਿਹਾ ਓਥੇ ਹੀ ਕਾਂਗਰਸ, ਅਕਾਲੀ ਅਤੇ ਭਾਜਪਾ ਦੇ  ਆਗੂ ਤਾਂ 2022ਦੀਆ ਚੋਣਾਂ ਤੋਂ ਬਾਅਦ ਆਲੋਪ ਹੀ ਹੋ ਗਏ।ਸਿਮਰਜੀਤ ਸਿੰਘ ਬੈਂਸ ਨੇ ਲੋਕ ਸੇਵਾ ਦੇ ਜਿਹੜੇ  ਕਿਰਤੀਮਾਨ ਸਥਾਪਿਤ ਕੀਤੇ ਉਹ ਉਹਨਾਂ ਤੋਂ  ਹੀ ਪ੍ਰਭਾਵਿਤ ਹੋਕੇ ਹੀ ਆਪਣੇ ਸੈਕੜੇ ਸਾਥੀਆਂ  ਸਮੇਤ ਲੋਕ ਇਨਸਾਫ਼ ਪਾਰਟੀ ਵਿਚ ਸ਼ਾਮਿਲ ਹੋਇਆ ਹੈ।ਬੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਸੰਘਰਸ਼ਾਂ ਚੋ ਨਿਕਲੀ ਪਾਰਟੀ ਹੈ ਇਸ ਪਾਰਟੀ ਨੇ ਹਮੇਸ਼ਾਂ ਲੋਕਤੰਤਰ ਲਈ ਅਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਹਮੇਸ਼ਾ ਕਰਦੀ ਰਹੇਗੀ, ਲੋਕ ਇਨਸਾਫ ਪਾਰਟੀ ਹਰ ਆਗੂ,ਵਰਕਰ ਨੂੰ ਉਸਦਾ ਬਣਦਾ ਮਾਣ ਮਿਲਦਾ ਵੀ ਜ਼ਰੂਰ ਦੇਂਦੀ ਹੈ ।ਇਸ ਮੌਕੇ ਕੌਂਸਲਰ ਹਰਵਿੰਦਰ ਸਿੰਘ ਕਲੇਰ, ਲੋਕ ਇਨਸਾਫ਼ ਪਾਰਟੀ ਦੇ ਹਲਕਾ ਪੂਰਬੀ ਇੰਚਾਰਜ ਗੁਰਜੋਧ ਸਿੰਘ ਗਿੱਲ,ਗਗਨਦੀਪ ਬਿਡਲਾਨ, ਜਤਿੰਦਰ ਬਿਡਲਾਨ, ਸੁਨੀਲ ਬਿਡਲਾਨ, ਅਮਿਤ ਰੋਹਟਕੀ, ਸਾਗਰ ਪਰਚਾ, ਆਕਾਸ਼ਦੀਪ, ਨਰਿੰਦਰ ਸਿੰਘ, ਨਵੀ ਸ਼ਿਮਲਾਪੁਰੀ, ਸੌਰਵ ਡੁਮਰਾ, ਦੀਪਕ ਗੋਗਲੀਆ, ਸੰਜੀਵ ਭੋਟ, ਪ੍ਰਿਥਪਾਲ, ਮੁਕੇਸ਼ ਗੋਗਲਿਆ ਆਦਿ ਮੌਜੂਦ ਸਨ

Leave a Reply

Your email address will not be published. Required fields are marked *