45ਵਾਂ ਪ੍ਰੋ: ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲਾ 20 ਅਕਤੂਬਰ ਨੂੰ ਪੰਜਾਬੀ ਭਵਨ ਲੁਧਿਆਣਾ ਚ ਲੱਗੇਗਾ – ਪਰਗਟ ਸਿੰਘ ਗਰੇਵਾਲ

Ludhiana Punjabi
  • ਉਦਘਾਟਨ ਸਵੇਰੇ 10.30 ਵਜੇ ਬੁੱਤ ਤੇ ਹਾਰ ਪਹਿਨਾ ਕੇ ਹੋਵੇਗਾ – ਲ਼ਵਲੀ

DMT : ਲੁਧਿਆਣਾ : (17 ਅਕਤੂਬਰ 2023) : –

ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ (ਰਜਿਃ) ਵੱਲੋ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਨਾਰਥ ਜ਼ੋਨ ਕਲਚਰਲ ਸੈਟਰ ਪਟਿਆਲਾ , ਵਿਸ਼ਵ ਪੰਜਾਬੀ ਸਭਾ ਟੋਰੰਟੋ ਤੇ ਪੈਂਜ਼ੀ ਇਕਮਿੰਦਰ ਸਿੰਘ ਸੰਧੂ ਵੈੱਲਫੇਅਰ ਸੋਸਾਇਟੀ(ਰਜਿਃ)ਦੇ
ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਸਵੇਰੇ 10.30 ਵਜੇ 20 ਅਕਤੂਬਰ 2023 ਨੂੰ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲਾ ਕਰਵਾਇਆ ਜਾ ਰਿਹਾ ਹੈ। 20 ਅਕਤੂਬਰ ਪ੍ਰੋਃ ਮੋਹਨ ਸਿੰਘ ਜੀ ਦੇ 118ਵੇਂ ਜਨਮ ਦਿਨ ਤੇ ਸਵੇਰੇ 10:30 ਵਜੇ ਪੰਜਾਬੀ ਭਵਨ ਦੇ ਬਾਹਰ ਲੱਗੇ ਪ੍ਰੋ: ਮੋਹਨ ਸਿੰਘ ਜੀ ਦੇ ਬੁੱਤ ਤੇ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ,ਪੰਜਾਬ ਦੇ ਕੈਬਨਿਟ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ, ਮੁੱਖ ਸਰਪ੍ਰਸਤ ਡਾ: ਸ. ਸ. ਜੌਹਲ, ਸਰਬੱਤ ਦਾ ਭਲਾ ਟਰਸਟ ਦੇ ਮੁਖੀ ਡਾਃ ਸ ਪ ਸ ਉਬਰਾਏ,ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਃ ਅਰਵਿੰਦ ਢਿੱਲੋਂ,ਡਾ: ਸੁਰਭੀ ਮਲਿਕ ਆਈ ਏ ਐੱਸ ਡਿਪਟੀ ਕਮਿਸ਼ਨਰ ਲੁਧਿਆਣਾ, ਸੰਦੀਪ ਰਿਸ਼ੀ ਆਈ ਏ ਐੱਸ ਕਮਿਸ਼ਨਰ, ਮਿਉਂਸਪਲ ਕਾਰਪੋਰੇਸ਼ਨ, ਸ: ਮਨਦੀਪ ਸਿੰਘ ਸਿੱਧੂ ਆਈ. ਪੀ. ਐੱਸ., ਕਮਿਸ਼ਨਰ ਪੁਲਿਸ ਲੁਧਿਆਣਾ, ਪ੍ਰੋ: ਜ਼ਿੰਦਾਂ ਪੁਰੀ (ਸਪੁੱਤਰੀ ਪ੍ਰੋ: ਮੋਹਨ ਸਿੰਘ), ਡਾ: ਸਤਬੀਰ ਸਿੰਘ ਗੋਸਲ, ਵੀ ਸੀ ਪੀਏ ਯੂ , ਡਾ: ਸੁਰਜੀਤ ਪਾਤਰ ਚੇਅਰਮੈਨ, ਪੰਜਾਬ ਆਰਟਸ ਕੌਂਸਲ ਤੇ ਡਾਃ ਲਖਵਿੰਦਰ ਸਿੰਘ ਜੌਹਲ, ਪ੍ਰਧਾਨ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਸਮੂਹ ਅਹੁਦੇਦਾਰਾਂ ਸਮੇਤ ਪੁਸ਼ਪ ਮਾਲਾਵਾਂ ਭੇਂਟ ਕਰਨਗੇ। ਇਸ ਉਪਰੰਤ ਸਵੇਰੇ
11:00 ਵਜੇ: ਪ੍ਰੋਃ ਮੋਹਨ ਸਿੰਘ ਯਾਦਗਾਰੀ ਗੋਸ਼ਟੀ ਤੇ ਕਵੀ ਦਰਬਾਰ,
ਰਾਣਾ ਦਲਜੀਤ ਸਿੰਘ ਸੈਮੀਨਾਰ ਹਾਲ, ਪੰਜਾਬੀ ਭਵਨ ਵਿਖੇ ਹੋਵੇਗਾ। ਜਿਸ ਵਿੱਚ ਆਰੰਭਕ ਸ਼ਬਦ ਡਾ: ਸੁਰਜੀਤ ਪਾਤਰ ਬੋਲਣਗੇ। ਪ੍ਰੋ: ਮੋਹਨ ਸਿੰਘ ਰਚਨਾ ਦੀ ਅਜੋਕੇ ਹਾਲਾਤ ਵਿੱਚ ਸਾਰਥਕਤਾ ਬਾਰੇ ਡਾ. ਗੁਰਇਕਬਾਲ ਸਿੰਘ, ਜਨਰਲ ਸਕੱਤਰ, ਪੰਜਾਬੀ ਸਾਹਿੱਤ ਅਕਾਡਮੀ ਤੇ ਪ੍ਰੋਃ ਮੋਹਨ ਸਿੰਘ ਮੇਲਾ: ਪੜਾਅ ਦਰ ਪੜਾਅ ਬਾਰੇ ਨਿੰਦਰ ਘੁਗਿਆਣਵੀ ਸੰਬੋਧਨ ਕਰਨਗੇ।
ਕਵੀ ਦਰਬਾਰ ਵਿੱਚ ਚੋਣਵੇਂ ਕਵੀ ਜਨਾਬ ਸਰਦਾਰ ਪੰਛੀ,ਮਨਜੀਤ ਇੰਦਰਾ,ਦਰਸ਼ਨ ਬੁੱਟਰ, ਸੁਰਿੰਦਰ ਸਿੰਘ ਸੁੰਨੜ,
ਬਲਵਿੰਦਰ ਸੰਧੂ,ਰਾਜਦੀਪ ਸਿੰਘ ਤੂਰ,ਗੁਰਚਰਨ ਕੌਰ ਕੋਚਰ, ਸੁਖਦੀਪ ਕੌਰ ਬਿਰਧਨੋ ,ਹਰਵਿੰਦਰ ਚੰਡੀਗੜ੍ਹ,ਅਜੀਤਪਾਲ, ਕਰਮਜੀਤ ਗਰੇਵਾਲ,ਮਨਦੀਪ ਕੌਰ ਭਮਰਾ,ਮਨਜਿੰਦਰ ਧਨੋਆ,ਸੁਰਜੀਤ ਜੱਜ,ਤ੍ਰੈਲੋਚਨ ਲੋਚੀ, ਕੋਮਲਦੀਪ ਕੌਰ,
ਅਨਿਲ ਫ਼ਤਹਿਗੜ੍ਹ ਜੱਟਾਂ ਭਾਗ ਲੈਣਗੇ। ਮੰਚ ਸੰਚਾਲਕ ਪ੍ਰਭਜੋਤ ਸੋਹੀ ਹੋਣਗੇ।
ਦੂਜੇ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਦੇ ਖੇਤੀਬਾੜੀ ਮੰਤਰੀ ਸਃ ਗੁਰਮੀਤ ਸਿੰਘ ਖੁੱਡੀਆਂ ਕਰਨਗੇ।ਪ੍ਰੋਃ ਮੋਹਨ ਸਿੰਘ ਮੇਲਾ ਸਨਮਾਨ ਸਮਾਰੋਹ 2:00 ਵਜੇ ਤੋਂ 3.00 ਵਜੇ ਤੀਕ ਹੋਵੇਗਾ ਜਿਸ ਵਿੱਚ ਸਨਮਾਨਿਤ ਸ਼ਖਸੀਅਤਾਂ
 ਮਹਿੰਦਰ ਸਿੰਘ ਦੋਸਾਂਝ ਜਗਤਪੁਰ ਜ਼ਿਲ੍ਹਾ ਨਵਾਂ ਸ਼ਹਿਰ,ਸਃ ਆਗਿਆਕਾਰ ਸਿੰਘ ਮੈਲਬੌਰਨ ਆਸਟਰੇਲੀਆ,ਗ਼ਜ਼ਲ ਗਾਇਕ ਵਿਨੋਦ ਸਹਿਗਲ ਅੰਬਾਲਾ(ਹਰਿਆਣਾ) ਉਲੰਪੀਅਨ ਅਵਨੀਤ ਕੌਰ ਸਿੱਧੂ,ਸਃ ਨਵਜੋਤ ਸਿੰਘ ਮੰਡੇਰ (ਜਰਗ) ਲੁਧਿਆਣਾ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਉਪਰੰਤ 3.00 ਵਜੇ ਤੋਂ 4.00 ਵਜੇ ਤੀਕ ਲੋਕ ਸਾਜ਼ ਵਾਦਨ, ਕਵੀਸ਼ਰੀ, ਢਾਡੀ ਰਾਗ ਤੇ ਮਲਵਈ ਗਿੱਧਾ ਪੇਸ਼ਕਾਰੀਆਂ ਨਵਜੋਤ ਸਿੰਘ ਮੰਡੇਰ ਜਰਗ ਤੇ ਅੰਮ੍ਰਿਤਪਾਲ ਸਿੰਘ ‘ਪਾਲੀ ਖਾਦਿਮ’ (ਅਹਿਮਦਗੜ੍ਹ ਮੰਡੀ) ਦੀ ਅਗਵਾਈ ਹੇਠ ਕੀਤੀਆਂ ਜਾਣਗੀਆਂ। 4.00 ਵਜੇ ਤੋਂ 5.00 ਵਜੇ ਤੀਕ ਲੋਕ ਸੰਗੀਤ ਪੇਸ਼ਕਾਰੀਆਂ
ਸੰਗੀਤਕਾਰ ਤੇਜਵੰਤ ਕਿੱਟੂ ਦੇ ਸਹਿਯੋਗ ਨਾਲ ਉਸਦੇ ਵਿਦਿਆਰਥੀਆਂ ਦੁਆਰਾ ਕੀਤੀਆਂ ਜਾਣਗੀਆਂ। 5.00 ਤੋਂ 6:00 ਵਜੇ:
ਸੁਗਮ ਸੰਗੀਤ ਪੇਸ਼ਕਾਰੀਆਂ: ਗ਼ਜ਼ਲ ਗਾਇਕ ਵਿਨੋਦ ਸਹਿਗਲ ਤੇ
ਡਾਃ ਸੁਖਨੈਨ ਪੰਜਾਬੀ ਤੇ ਉਰਦੂ ਗਜ਼ਲਾਂ / ਗੀਤ ਪੇਸ਼ ਕਰਨਗੇ।
ਲੋਕ ਸੰਗੀਤ ਪੇਸ਼ਕਾਰੀਆਂ- 6 ਵਜੇ ਤੋਂ 8 ਵਜੇ ਸ਼ਾਮ ਨੂੰ ਪ੍ਰਸਿੱਧ ਗਾਇਕ ਰਵਿੰਦਰ ਗਰੇਵਾਲ ਦੀ ਅਗਵਾਈ ਹੇਠ ਸਿਰਕੱਢ ਪੰਜਾਬੀ ਲੋਕ ਗਾਇਕ ਲੋਕ ਸੰਗੀਤ ਪੇਸ਼ ਕਰਨਗੇ।

ਇਸ ਮੇਲੇ ਨੂੰ ਸਃ ਇੰਦਰਜੀਤ ਸਿੰਘ ਗਰੇਵਾਲ, ਡਾਃ ਸ ਪ ਸ ਉਬਰਾਏ,ਡਾ. ਸੁਰਜੀਤ ਪਾਤਰ, ਪ੍ਰਗਟ ਸਿੰਘ ਗਰੇਵਾਲ, ਮੁਹੰਮਦ ਸਦੀਕ ਐੱਮ ਪੀ,ਸਾਧੂ ਸਿੰਘ ਗਰੇਵਾਲ, ਸ. ਗੁਰਲਾਭ ਸਿੰਘ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ(ਬਠਿੰਡਾ) ਸ. ਜਗਪਾਲ ਸਿੰਘ ਖੰਗੂੜਾ, ਸ. ਹਰਿੰਦਰ ਸਿੰਘ ਚਾਹਲ (ਆਈ ਪੀ ਐੱਸ ਰੀਟਃ), ਜਸਵੰਤ ਸਿੰਘ ਢਿੱਲੋਂ ਯੂ ਐੱਸ ਏ, ਪਿਰਥੀਪਾਲ ਸਿੰਘ ਹੇਅਰ ਬਟਾਲਾ, ਮਲਕੀਤ ਸਿੰਘ ਦਾਖਾ, ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹਾਸਲ ਹੈ। ਇਹ ਜਾਣਕਾਰੀ ਅੱਜ ਪ੍ਰੋਃ ਗੁਰਭਜਨ ਸਿੰਘ ਗਿੱਲ ਦੀ ਦੇਖ ਰੇਖ ਹੇਠ ਤਿਆਰੀ ਕਮੇਟੀ ਦੀ ਮੀਟਿੰਗ ਉਪਰੰਤ ਸਃ ਗੁਰਨਾਮ ਸਿੰਘ ਧਾਲੀਵਾਲ ਚੇਅਰਮੈਨ,ਰਾਜੀਵ ਕੁਮਾਰ ਲਵਲੀ ਪ੍ਰਧਾਨ,ਡਾ.ਨਿਰਮਲ ਸਿੰਘ ਜੌੜਾ ਸਕੱਤਰ ਜਨਰਲ,ਅਮਰਿੰਦਰ ਸਿੰਘ ਜੱਸੋਵਾਲ ਤੇ ਡਾ. ਅਨਿਲ ਸ਼ਰਮਾ ਪੀ ਏ ਯੂ ਜਨਰਲ ਸਕੱਤਰ ਨੇ ਦਿੱਤੀ।

Leave a Reply

Your email address will not be published. Required fields are marked *