ਸਤਪਾਲ ਭੰਡਾਰੀ ਪਾਰਟੀ ਦੇ ਸੱਚੇ ਅਤੇ ਵਫ਼ਾਦਾਰ ਸਿਪਾਹੀ ਸਨ, ਉਨ੍ਹਾਂ ਦਾ ਜਾਣਾ ਦੁਖਦਾਈ ਅਤੇ ਨਿੱਜੀ ਘਾਟਾ : ਤਰੁਣ ਚੁੱਘ

Uncategorized

DMT : ਲੁਧਿਆਣਾ : (18 ਜੁਲਾਈ 2023) : – ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੇ ਪੁਰਾਣੇ ਭਾਜਪਾ ਵਰਕਰ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਰਾਜਿੰਦਰ ਭੰਡਾਰੀ ਦੇ ਪਿਤਾ ਸ੍ਰੀ ਸਤਪਾਲ ਭੰਡਾਰੀ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਪਾਰਟੀ ਅਤੇ ਪਰਿਵਾਰ ਦੇ ਮੈਂਬਰਾਂ ਲਈ ਬਹੁਤ ਵੱਡਾ ਘਟਾ ਹੈ ਸੱਭ ਨੂੰ ਇਸ ਦੁੱਖ ਨੂੰ ਸਹਿਣ ਦਾ ਬਲ ਬਖਸ਼ਣ।

ਚੁੱਘ ਨੇ ਕਿਹਾ ਕਿ ਸ੍ਰੀ ਸਤਪਾਲ ਭੰਡਾਰੀ ਜੀ ਨੇ ਪਾਰਟੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਅਤੇ ਪੰਜਾਬ ਵਿੱਚ ਭਾਜਪਾ ਦੀ ਸਥਾਪਨਾ ਅਤੇ ਅੱਗੇ ਲਿਜਾਣ ਲਈ ਜ਼ਮੀਨੀ ਪੱਧਰ ‘ਤੇ ਕੰਮ ਕੀਤਾ। ਅਜਿਹੇ ਸੰਘਰਸ਼ ਦਾ ਸਮਾਂ ਜਦੋਂ ਪਾਰਟੀ ਲਈ ਬਹੁਤ ਘੱਟ ਵਰਕਰ ਸਨ, ਸਾਧਨ ਨਹੀਂ ਸਨ, ਸੰਘਰਸ਼ ਜ਼ਿਆਦਾ ਸੀ, ਅਜਿਹੇ ਸਮੇਂ ਵਿਚ ਉਨ੍ਹਾਂ ਨੇ ਪਾਰਟੀ ਨੂੰ ਬਣਾਉਣ ਵਿਚ ਆਪਣਾ ਸਭ ਕੁਝ ਛੱਡ ਕੇ ਪਾਰਟੀ ਲਈ ਆਪਣਾ ਅਹਿਮ ਯੋਗਦਾਨ ਪਾਇਆ।

ਚੁੱਘ ਨੇ ਕਿਹਾ ਕਿ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਪਰਿਵਾਰ ਦੇ ਮੈਂਬਰਾਂ ਨੂੰ ਦੁੱਖ ਨੂੰ ਸਹਿਣ ਦਾ ਬਲ ਬਖਸ਼ੇ।

Leave a Reply

Your email address will not be published. Required fields are marked *