ਸਿਹਤ ਵਿਭਾਗ ਵਲੋਂ ਭਲਕੇ ਮਨਾਇਆ ਜਾ ਰਿਹਾ ਰਾਸ਼ਟਰੀ ਡੀਵਰਮਿੰਗ ਦਿਵਸ

Ludhiana Punjabi
  • ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋ ਦਿਵਾਈ ਜਾਵੇਗੀ ਮੁਕਤੀ – ਸਿਵਲ ਸਰਜਨ ਡਾ ਹਿਤਿੰਦਰ ਕੌਰ

DMT : ਲੁਧਿਆਣਾ : (25 ਅਪ੍ਰੈਲ 2023) : – ਸਿਹਤ ਵਿਭਾਗ ਵਲੋ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋ ਮੁਕਤ ਕਰਨ ਲਈ, ਕੌਮੀ ਡੀ-ਵਾਰਗਿੰਮ ਦਿਵਸ ਭਲਕੇ 26 ਅਪ੍ਰੈਲ ਦਿਨ ਬੁੱਧਵਾਰ ਨੂੰ ਜ਼ਿਲ੍ਹੇ ਭਰ ਵਿਚ ਮਨਾਇਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਹਿਤਿੰਦਰ ਕੌਰ ਨੇ ਦੱਸਿਆ ਕਿ ਬੱਚਿਆਂ ਦੇ ਪੇਟ ਵਿੱਚ ਕੀੜੇ ਹੋਣਾ ਇਕ ਆਮ ਸਮੱਸਿਆ ਹੈ ਜਿਸ ਨਾਲ ਬੱਚਿਆਂ ਵਿਚ ਖੂਨ ਦੀ ਕਮੀ ਪਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅਜਿਹੀ ਸਥਿਤੀ ਵਿੱਚ ਬੱਚਾ ਸੁਸਤ ਰਹਿੰਦਾ ਹੈ ਅਤੇ ਪੜ੍ਹਾਈ ਵਿੱਚ ਵੀ ਦਿਲਚਸਪੀ ਘੱਟ ਦਿਖਾਉਂਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਖੂਨ ਦੀ ਕਮੀ ਕਰਕੇ ਬੱਚੇ ਦੇ ਸੰਪੂਰਣ ਵਿਕਾਸ ਵੀ ਨਹੀ ਹੁੰਦਾ। ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋ ਮੁਕਤੀ ਦਿਵਾਉਣ ਲਈ ਸਰਕਾਰ ਵਲੋ ਸਾਲ ਵਿਚ ਦੋ ਵਾਰ ਬੱਚਿਆਂ ਨੂੰ ਐਲਬੈਡਾਜੋਲ ਦੀਆਂ ਗੋਲੀਆਂ ਦਿੱਤੀਆਂ ਜਾਂਦੀਆ ਹਨ। ਉਨਾਂ ਦੱਸਿਆ ਕਿ 26 ਅਪ੍ਰੈਲ ਨੂੰ ਜਿਲ੍ਹੇ ਭਰ ਦੇ ਸਕੂਲਾਂ ਅਤੇ ਆਂਗਣਵਾੜੀ ਸੰਸਥਾਵਾਂ ਵਿਚ 1 ਤੋ 19 ਸਾਲ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋ ਮੁਕਤੀ ਦਿਵਾਉਣ ਲਈ ਐਲਬੈਡਾਜੋਲ ਗੋਲੀਆਂ ਖਿਵਾਈਆਂ ਜਾਣਗੀਆਂ। ਉਨਾਂ ਇਹ ਵੀ ਦੱਸਿਆ ਕਿ ਜਿਹੜੇ ਬੱਚੇ 26 ਅਪ੍ਰੈਲ ਨੂੰ ਗੋਲੀਆਂ ਖਾਣ ਤੋ ਵਾਂਝੇ ਰਹਿ ਜਾਣਗੇ ਉਨ੍ਹਾਂ ਨੂੰ 5 ਮਈ ਨੂੰ ਹੋਣ ਵਾਲੇ ਮੋਪ ਅਪ ਰਾਊਂਡ ਵਿੱਚ ਕਵਰ ਕੀਤਾ ਜਾਵੇਗਾ।

Leave a Reply

Your email address will not be published. Required fields are marked *