ਸੁਆਮੀ ਗੰਗਾ ਨੰਦ ਜੀ ਭੂਰੀ ਵਾਲੇ ਗਊਸ਼ਾਲਾ ਟਰੱਸਟ ‘ਚ ਸ਼ਾਮਲ ਕੀਤੇ ਤੇਲੂ ਰਾਮ ਬਾਂਸਲ ਅਤੇ ਰਜਿੰਦਰ ਬਾਂਸਲ- ਬਾਵਾ, ਬਲਦੇਵ

Ludhiana Punjabi
  • ਦਵਿੰਦਰ ਸਿੰਘ ਦਿਉਲ ਨੂੰ ਫਾਊਂਡੇਸ਼ਨ ਪੰਜਾਬ ਦਾ ਸਕੱਤਰ ਨਿਯੁਕਤ ਕੀਤਾ

DMT : ਲੁਧਿਆਣਾ : (08 ਜੁਲਾਈ 2023) : – ਅਵਾਰਾ ਗਊਆਂ ਦੀ ਸਾਂਭ ਸੰਭਾਲ ਦਾ ਉਪਰਾਲਾ ਕਰਦੇ ਹੋਏ ਸਵਾਮੀ ਗੰਗਾ ਨੰਦ ਜੀ ਭੂਰੀ ਵਾਲੇ ਗਊਸ਼ਾਲਾ ਟਰੱਸਟ ਵੱਲੋਂ ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਟਰੱਸਟ, ਬਲਦੇਵ ਬਾਵਾ ਅਤੇ ਕਰਨੈਲ ਸਿੰਘ ਗਿੱਲ ਟਰੱਸਟੀ ਗਊਸ਼ਾਲਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚੋਂ ਟਰੱਸਟ ਵੱਲੋਂ ਲਏ ਫ਼ੈਸਲੇ ਅਨੁਸਾਰ ਸਾਬਕਾ ਪ੍ਰਧਾਨ ਨਗਰ ਕੌਂਸਲ ਮੁੱਲਾਂਪੁਰ ਤੇਲੂ ਰਾਮ ਬਾਂਸਲ ਅਤੇ ਰਿਟਾ. ਐਕਸੀਅਨ ਪੰਚਾਇਤੀ ਰਾਜ ਰਜਿੰਦਰਪਾਲ ਬਾਂਸਲ ਨੂੰ ਉਪਰੋਕਤ ਟਰੱਸਟ ਦੇ ਟਰੱਸਟੀ ਬਣਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਦੇ ਸਲਾਹਕਾਰ ਬਣਾਉਣ ਦਾ ਐਲਾਨ ਕੀਤਾ।

                        ਇਸ ਸਮੇਂ ਦਵਿੰਦਰ ਸਿੰਘ ਦਿਉਲ ਬੋਪਾਰਾਏ ਨੂੰ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਪੰਜਾਬ ਦਾ ਸਕੱਤਰ ਨਿਯੁਕਤ ਕੀਤਾ ਗਿਆ। ਇਸ ਸਮੇਂ ਨਿਗਰਾਨ ਇੰਜੀ. ਰਿਟਾ. ਪ੍ਰਵੀਨ ਗਾਂਧੀ, ਲਖਵਿੰਦਰ ਸਿੰਘ ਐੱਲ.ਆਈ.ਸੀ., ਸੁਰਿੰਦਰ ਕੁਮਾਰ, ਚਿਰਾਊ ਬਾਂਸਲ ਯੂਥ ਨੇਤਾ, ਜੋਗਿੰਦਰ ਸਿੰਘ, ਅਰਜਨ ਬਾਵਾ, ਸਵਰਨ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *