ਹੜਾਂ ਕਾਰਨ ਅਰਬਾਂ ਦੇ ਨੁਕਸਾਨ ਦੀ ਭਰਪਾਈ ਸਿਰਫ ਪਾਣੀ ਦੀ ਕੀਮਤ ਵਸੂਲਣ ਨਾਲ ਹੀ ਸੰਭਵ: ਬੈਂਸ

Ludhiana Punjabi
  • ਭਗਵੰਤ ਮਾਨ ਦਿੱਲ੍ਹੀ ਅਤੇ ਰਾਜਸਥਾਨ ਨੂੰ ਦਿੱਤੇ ਪਾਣੀ ਦੀ ਕਰੇ ਤਰੁੰਤ ਵਸੂਲੀ

DMT : ਲੁਧਿਆਣਾ : (13 ਜੁਲਾਈ 2023) : – ਅੰਤਰ-ਰਾਸ਼ਟਰੀ ਰਿਪੇਰੀਅਨ ਸਿਧਾਂਤ- ਕਨੂੰਨ ਹੈ ਕਿ ਜਿਸ ਸੂਬੇ ਵਿੱਚੋਂ ਕੁਦਰਤੀ ਵਗਦਾ ਦਰਿਆ, ਨਦੀ, ਨਾਲਾ ਨਿਕਲਦਾ ਹੋਵੇ, ਉਸੇ ਸੂਬੇ ਦਾ ਕੁਦਰਤੀ ਵਗਦੇ ਪਾਣੀਆਂ ‘ਤੇ ਹੱਕ ਹੁੰਦਾ ਹੈ।ਇਸ ਕੁਦਰਤੀ ਵਗਦੇ ਪਾਣੀ ਤੋ ਨਹਿਰ,ਕੱਸੀ ਜਾ ਸੂਆ ਬਣਾ ਕੇ ਰਿਪੇਰੀਅਨ ਸੂਬਾ ਖੁਦ ਵਰਤੇ ਜਾਂ ਦੂਜੇ ਕਿਸੇ ਸੂਬੇ ਨੂੰ ਮੁੱਲ ਵੇਚੇ ਇਹ ਉਸ ਰਿਪੇਰੀਅਨ ਸੂਬੇ ਦਾ ਕਾਨੂੰਨੀ ਅਧਿਕਾਰ ਹੁੰਦਾ ਹੈ। ਇਸ ਕੁਦਰਤੀ ਵਗਦੇ ਪਾਣੀ ਕਾਰਨ ਆਉਂਦੇ ਹੜਾਂ ਨਾਲ ਨੁਕਸਾਨ ਅਤੇ ਕੁਦਰਤੀ ਵਗਦੇ ਦਰਿਅਵਾਂ ਦੇ ਥੱਲੇ ਆਉਂਦੀ ਲੱਖਾਂ ਏਕੇੜ ਜ਼ਮੀਨ ਦੀ ਬਰਬਾਦੀ ਦਾ ਨੁਕਸਾਨ ਵੀ ਰਿਪੇਰੀਅਨ ਸੂਬੇ ਨੂੰ ਹੀ ਝੱਲਣਾ ਪੈਂਦਾ ਹੈ।ਜਿਵੇਂ ਕਿ ਹੁਣ ਤਾਜ਼ਾ ਆਏ ਹੜਾਂ ਕਾਰਨ ਪੰਜਾਬ ਸੂਬੇ ਦੇ ਕਿਸਾਨਾਂ ਦੀਆਂ ਲੱਖਾਂ ਏਕੜ ਚ ਖੜ੍ਹੀਆਂ ਫਸਲਾਂ ਦਾ ਤਬਾਹ ਹੋਣਾ, ਪਸ਼ੂ ਧਨ ਦਾ ਨੁਕਸਾਨ ਹੋਣਾ,ਮਕਾਨ ਤੇ ਇਮਾਰਤਾਂ ਦਾ ਢੇਹ ਜਾਣਾ, ਸੜਕਾਂ ਪੁਲਾਂ ਦਾ ਟੁੱਟ ਜਾਣ ਕਾਰਨ ਅਰਬਾਂ ਰੁਪੈ ਦਾ ਨੁਕਸਾਨ ਹੋਇਆ ਹੈ। ਜਿਸਦੀ ਭਰਪਾਈ ਸਿਰਫ ਤੇ ਸਿਰਫ ਪੰਜਾਬ ਤੋਂ ਮੁਫ਼ਤ ਵਿੱਚ ਰਾਜਸਥਾਨ ਅਤੇ ਦਿੱਲੀ ਨੂੰ ਜਾ ਰਹੇ ਮੁਫ਼ਤ ਪਾਣੀ ਦੀ ਕੀਮਤ ਵਸੂਲਣ ਨਾਲ ਹੀ ਹੋ ਸਕਦੀ ਹੈ।  ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੇ।ਬੈਂਸ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕੁਝ ਨੇਤਾਵਾਂ ਨੇ ਗੁੰਮਰਾਹਕੁਨ ਪ੍ਰਚਾਰ ਕਰ ਕੇ ਇਹ ਗੱਲ ਪ੍ਰਚਾਰੀ ਕਿ ਪਾਣੀ ਦੀ ਕੀਮਤ ਲੈਣ ਦਾ ਪੰਜਾਬ ਨੂੰ ਕੋਈ ਅਧਿਕਾਰ ਨਹੀਂ ਜੋ ਕਿ ਸਰਾਸਰ ਝੂਠ ਦਾ ਪੁਲੰਦਾ ਹੈ।ਅੱਜ ਪੰਜਾਬ ਦੇ ਲੋਕਾਂ ਨੂੰ ਹੜਾ ਦੇ ਨਾਲ ਹੋਈ ਅਰਬਾਂ ਦੇ ਨੁਕਸਾਨ ਦੀ ਗੱਲ ਇਹਨਾ ਨੇਤਾਵਾਂ ਤੋਂ ਪੁੱਛਣੀ ਚਾਹੀਦੀ ਹੈ।

ਦੁੱਖ ਇਸ ਗੱਲ ਦਾ ਹੈ ਕਿ ਆਪਣੇ ਆਪ ਨੂੰ ਵੱਡਾ ਪੰਜਾਬ ਹਿਤੈਸ਼ੀ ਕਹਾਉਣ ਵਾਲੇ ਭਗਵੰਤ ਮਾਨ ਨੇ ਕਦੇ ਵੀ ਪਾਣੀ ਦੀ ਕੀਮਤ ਦਾ ਬਿਲ ਕਿਸੇ ਵੀ ਨਾਨ ਰਿਪੇਰੀਅਨ ਸੂਬੇ ਨੂੰ ਨਹੀਂ  ਭੇਜਿਆ।ਜਦ ਕਿ 16ਨਵੰਬਰ 2016ਨੂੰ ਪੰਜਾਬ ਵਿਧਾਨਸਭਾ ਵਿੱਚ ਪਾਣੀਆਂ ਦੀ ਕੀਮਤ ਵਸੂਲਣ ਦਾ ਪ੍ਰਸਤਾਵ ਪਾਸ ਹੋ ਚੁੱਕਾ ਹੈ।  ਬੈਂਸ ਨੇ ਕਿਹਾ ਕਿ ਹੜਾਂ ਦਾ ਪ੍ਰਕੋਪ ਹਰ ਤਿੰਨ-ਚਾਰ ਸਾਲ ਬਾਅਦ ਪੰਜਾਬ ਨੂੰ ਝੱਲਣਾ ਪੈਂਦਾ ਹੈ।ਪ੍ਰਕੋਪ ਨਾਲ  ਜਿੱਥੇ ਪੰਜਾਬ ਨੂੰ  ਅਰਬਾਂ ਦਾ ਨੁਕਸਾਨ ਹੁੰਦਾ ਹੈ ਉੱਥੇ ਹੀ ਹੜ ਨਾਲ ਪ੍ਰਭਾਵਿਤ ਲੋਕ ਕਈ ਸਾਲਾਂ ਲਈ ਇਸ ਨੁਕਸਾਨ ਕਾਰਨ ਆਮ ਲੋਕਾਂ ਤੋਂ ਪਛੜ ਜਾਂਦੇ ਹਨ। ਭਗਵੰਤ ਮਾਨ ਤਰੁੰਤ ਦਿੱਲੀ,ਰਾਜਸਥਾਨ,ਨੂੰ ਦਿੱਤੇ ਪਾਣੀ ਦਾ ਬਿਲ ਬਣਾ ਕੇ ਭੇਜੇ ਅਤੇ ਉਹਨਾਂ ਤੋਂ ਪਾਣੀ ਦੀ ਕੀਮਤ ਵਸੂਲੀ ਕੀਤੀ ਜਾਵੇ।

Leave a Reply

Your email address will not be published. Required fields are marked *