ਜਰਖੜ ਹਾਕੀ ਅਕੈਡਮੀ ਨੇ ਓਲੰਪੀਅਨ ਸੁਰਜੀਤ ਸਿੰਘ ਦੀ 40ਵੀ ਬਰਸੀ ਮਨਾਈ

Ludhiana Punjabi
  • ਕਬੱਡੀ ਅਤੇ ਮੁੱਕੇਬਾਜ਼ੀ ਦੇ ਜੇਤੂ ਬੱਚੇ ਟਰੈਕ ਸੂਟਾਂ ਨਾਲ ਕੀਤੇ ਸਨਮਾਨਿਤ

DMT : ਲੁਧਿਆਣਾ : (08 ਜਨਵਰੀ 2024) : – ਮਾਤਾ ਸਾਹਿਬ ਕੌਰ ਅਕੈਡਮੀ ਜਰਖੜ ਦੇ ਸਮੂਹ ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਹਾਕੀ ਦੇ ਮਹਾਨ ਖਿਡਾਰੀ 1975 ਵਿਸਵ ਕੱਪ ਦੇ ਜੇਤੂ ਸਟਾਰ ਖਿਡਾਰੀ ਓਲੰਪੀਅਨ ਸੁਰਜੀਤ ਸਿੰਘ ਜੋ 40 ਵਰੇ ਪਹਿਲਾਂ 6 ਜਨਵਰੀ 1984 ਨੂੰ ਇੱਕ ਸੜਕ ਹਾਦਸੇ ਵਿੱਚ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਨ । ਉਹਨਾਂ ਦੀ 40ਵੀਂ ਬਰਸੀ ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕਾ ਖਿਡਾਰੀਆਂ ਨੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਈ। ਇਸ ਮੌਕੇ ਓਲੰਪੀਅਨ ਸੁਰਜੀਤ ਸਿੰਘ ਦੇ ਜਰਖੜ ਸਟੇਡੀਅਮ ਵਿਖੇ ਸਥਾਪਿਤ ਆਦਮ ਕੱਦ ਬੁੱਤ ਤੇ ਹਾਰ ਪਾ ਕੇ ਅਤੇ ਉਹਨਾਂ ਨੂੰ 2 ਮਿੰਟ ਦਾ ਮੋਨ ਧਾਰ ਕੇ ਸਰਧਾਜਲੀ ਭੇਟ ਕੀਤੀ ਗਈ। ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਬੱਚਿਆਂ ਨੂੰ ਓਲੰਪੀਅਨ ਸੁਰਜੀਤ ਸਿੰਘ ਦੇ ਜੀਵਨ ਬਾਰੇ , ਉਹਨਾਂ ਦੀਆਂ ਹਾਕੀ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਇੰਸਪੈਕਟਰ ਬਲਵੀਰ ਸਿੰਘ ਅਤੇ ਹੋਰ ਪ੍ਰਬੰਧਕਾਂ ਨੇ ਜਰਖੜ ਹਾਕੀ ਅਕੈਡਮੀ ਵਲੋਂ ਜਰਖੜ ਸਕੂਲ ਦੇ ਜ਼ਿਲ੍ਹਾ ਚੈਂਪੀਅਨ ਬਣੇ ਕਬੱਡੀ ਟੀਮ ਦੇ ਖਿਡਾਰੀ ਅਤੇ ਮੁੱਕੇਬਾਜ਼ੀ ਦੇ ਜ਼ਿਲ੍ਾ ਪੱਧਰੀ ਜੇਤੂ ਖਿਡਾਰੀਆਂ ਨੂੰ ਟਰੈਕ ਸੂਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ , ਪਹਿਲਵਾਨ ਹਰਮੇਲ ਸਿੰਘ ਕਾਲਾ, ਜਸਮੇਲ ਸਿੰਘ ਨੋਕਪਾਲ, ਗੁਰ ਸਤਿੰਦਰ ਸਿੰਘ ਪਰਗਟ , ਤਜਿੰਦਰ ਸਿੰਘ ਜਰਖੜ ,ਸਮਿਤ ਸਿੰਘ ਐਡਵੋਕੇਟ, ਸ਼ਿੰਗਾਰਾ ਸਿੰਘ ਜਰਖੜ, ਪਰਮਜੀਤ ਸਿੰਘ ਪੰਮਾ , ਸਾਹਿਬ ਜੀਤ ਸਿੰਘ ਸਾਬੀ ਜਰਖੜ, ਰਜਿੰਦਰ ਸਿੰਘ ਜਰਖੜ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *