ਮਿਕਸ ਲੈਂਡ ਯੂਜ਼ ਖੇਤਰ ‘ਚ ਲੱਗੇ ਉਦਯੋਗਾਂ ‘ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਲਟਕਦੀ ਤਲਵਾਰ ਨੂੰ ਹਟਾਏ ਭਗਵੰਤ ਮਾਨ ਸਰਕਾਰ- ਬਾਵਾ

Ludhiana Punjabi
  • ਘਰੇਲੂ ਇਲਾਕਿਆਂ ‘ਚ ਬਣੀਆਂ ਛੋਟੀਆਂ ਸਨਅਤਾਂ ਪੰਜਾਬ ਦੀ ਦੁਨੀਆ ‘ਚ ਪਹਿਚਾਣ ਬਣਾਉਣ ਵਾਲੀਆਂ ਵੱਡੀਆਂ ਸਨਅਤਾਂ ਦੀਆਂ ਥੰਮ੍ਹ ਹਨ
  • ਚਾਹੀਦਾ ਸੀ ਸਰਕਾਰਾਂ ਘਰੇਲੂ ਮਿਹਨਤਕਸ਼ ਲੋਕਾਂ ਨੂੰ ਉਤਸ਼ਾਹਿਤ ਕਰਨ ਕਿਉਂ ਕਿ ਸਾਰੇ ਪਰਿਵਾਰ ਦੇ ਮੈਂਬਰ ਦੇਸ਼ ਦੀ ਉੱਨਤੀ ‘ਚ ਯੋਗਦਾਨ ਪਾਉਂਦੇ ਹਨ

DMT : ਲੁਧਿਆਣਾ : (10 ਜੁਲਾਈ 2023) : – ਮਿਕਸ ਲੈਂਡ ਯੂਜ਼ ਖੇਤਰ ‘ਚ ਲੱਗੇ ਉਦਯੋਗਾਂ ‘ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਲਟਕਦੀ ਤਲਵਾਰ ਨੂੰ ਹਟਾਏ ਭਗਵੰਤ ਮਾਨ ਸਰਕਾਰ। ਇਹ ਸ਼ਬਦ ਸੀਨੀਅਰ ਕਾਂਗਰਸੀ ਨੇਤਾ ਪੀ.ਐੱਸ.ਆਈ.ਡੀ.ਸੀ. ਦੇ ਸਾਬਕਾ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਇੱਕ ਮੀਟਿੰਗ ਦੌਰਾਨ ਕਹੇ। ਇਸ ਸਮੇਂ ਰੇਸ਼ਮ ਸਿੰਘ ਸੱਗੂ, ਜਸਵੰਤ ਸਿੰਘ ਛਾਪਾ, ਪਰਮਿੰਦਰ ਗਰੇਵਾਲ, ਮਨੀ ਖੀਵਾ, ਸੁਖਵਿੰਦਰ ਸਿੰਘ ਜਗਦੇਵ ਆਦਿ ਹਾਜ਼ਰ ਸਨ।

                        ਸ਼੍ਰੀ ਬਾਵਾ ਨੇ ਕਿਹਾ ਕਿ ਮਿਕਸ ਲੈਂਡ ਯੂਜ਼ ਖੇਤਰ ਦੇ ਉਦਯੋਗਾਂ ਦੇ ਕਾਰਨ ਹੀ ਲੁਧਿਆਣਾ ਦੇ ਵੱਡੇ ਉਦਯੋਗ ਨਿਰਭਰ ਕਰਦੇ ਹਨ। ਜਿੰਨ੍ਹਾਂ ਨੇ ਪੰਜਾਬ ਦਾ ਨਾਮ ਦੁਨੀਆ ਵਿਚ ਚਮਕਾਇਆ ਹੈ ਅਤੇ ਹੁਣ ਜਦ ਸੱਟ ਛੋਟੀ ਘਰੇਲੂ ਸਨਅਤ ਨੂੰ ਲੱਗੇਗੀ ਤਾਂ ਸੇਕ ਵੱਡੀ ਸਨਅਤ ਨੂੰ ਵੀ ਲੱਗੇਗਾ।

                        ਉਹਨਾਂ ਕਿਹਾ ਕਿ ਉਜਾੜਨ ਦੀ ਬਜਾਏ ਉਹਨਾਂ ਨੂੰ ਆਧੁਨਿਕ ਢੰਗ ਨਾਲ ਪ੍ਰਫੁੱਲਿਤ ਕਰਨ ਲਈ ‘ਆਪ’ ਸਰਕਾਰ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਕਿਉਂ ਕਿ ਇਹ ਸਰਕਾਰ ਬਣੀ ਹੀ ਬਦਲਾਅ ਦੇ ਫ਼ਾਰਮੂਲੇ ਨਾਲ ਹੈ। ਇਸ ਲਈ ਇਹਨਾਂ ਮਿਹਨਤਕਸ਼ ਲੋਕਾਂ ਦੀ ਕਿਰਤ ਦਾ ਸਤਿਕਾਰ ਕਰਦੇ ਹੋਏ ਉਸਾਰੂ ਢੰਗ ਅਪਣਾਇਆ ਜਾਵੇ।

                        ਬਾਵਾ ਨੇ ਕਿਹਾ ਕਿ ਇੱਕ ਵਾਰ ਕਾਰਪੋਰੇਸ਼ਨ ਦੀਆਂ ਚੋਣਾਂ ਦੌਰਾਨ ਜਦੋਂ ਅਸੀਂ ਡੋਰ ਟੂ ਡੋਰ ਜਾ ਰਹੇ ਸੀ ਤਾਂ ਮੈਂ ਇੱਕ ਛੋਟੇ ਸਨਅਤਕਾਰ ਨੂੰ ਪੁੱਛਿਆ ਕਿ ਤੁਸੀਂ ਕੀ ਬਣਾਉਂਦੇ ਹੋ ਤਾਂ ਉਸ ਨੇ ਦੱਸਿਆ ਕਿ ਮੈਂ ਹੈਲੀਕਾਪਟਰ ਦਾ ਪੁਰਜ਼ਾ ਬਣਾਉਂਦਾ ਹਾਂ ਤਾਂ ਮੈਨੂੰ ਬੜੀ ਖ਼ੁਸ਼ੀ ਮਹਿਸੂਸ ਹੋਈ ਕਿ ਜਨਤਾ ਨਗਰ ‘ਚ ਹੈਲੀਕਾਪਟਰ ਦੇ ਪੁਰਜ਼ੇ ਬਣਦੇ ਹਨ, ਜੋ ਲੁਧਿਆਣਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ।

Leave a Reply

Your email address will not be published. Required fields are marked *