ਸਬ ਰਜਿਸਟਰਾਰ ਲੁਧਿਆਣਾ (ਪੱਛਮੀ/ਕੇਂਦਰੀ) ਦੀ ਕੰਟੀਨ ਦੇ ਠੇਕੇ ਦੀ ਬੋਲੀ 28 ਜੁਲਾਈ ਨੂੰ

Ludhiana Punjabi

DMT : ਲੁਧਿਆਣਾ : (19 ਜੁਲਾਈ 2023) : – ਉਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੱਛਮੀ) ਸ. ਹਰਜਿੰਦਰ ਸਿੰਘ ਬੇਦੀ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦਫ਼ਤਰ ਸਬ ਰਜਿਸਟਰਾਰ ਲੁਧਿਆਣਾ (ਪੱਛਮੀ/ਕੇਂਦਰੀ) ਦੀ ਕੰਟੀਨ ਦੇ ਠੇਕੇ ਦੀ ਖੁੱਲੀ ਬੋਲੀ ਅਗਸਤ, 2023 ਤੋਂ 31 ਮਾਰਚ, 2024 ਤੱਕ 28 ਜੁਲਾਈ, 2023 ਨੂੰ ਹੋਵੇਗੀ।

ਇਹ ਬੋਲੀ ਉਪ ਮੰਡਰ ਮੈਜਿਸਟ੍ਰੇਟ ਲੁਧਿਆਣਾ (ਪੱਛਮੀ) ਦੀ ਪ੍ਰਧਾਨਗੀ ਹੇਠ ਤਹਿਸੀਲਦਾਰ ਲੁਧਿਆਣਾ (ਪੱਛਮੀ) ਦੀ ਹਾਜ਼ਰੀ ਵਿੱਚ 28 ਜੁਲਾਈ ਨੂੰ ਸਵੇਰੇ 10-00 ਵਜੇ ਮਿੰਨੀ ਸਕੱਤਰੇਤ ਦਫ਼ਤਰ ਉੱਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੱਛਮੀ) ਵਿਖੇ ਹੋਵੇਗੀ।

ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਆਪਣੀ ਸਕਿਊਰਟੀ ਰਕਮ ਮੁਬਲਿਗ 50 ਹਜ਼ਾਰ ਰੁਪਏ ਬੈਂਕ ਡਰਾਫ਼ਟ ਵਜੋਂ ਮਿਤੀ 28 ਜੁਲਾਈ, 2023 ਨੂੰ ਸਵੇਰੇ 09-30 ਵਜੇ ਤੱਕ ਹਰ ਹਾਲਤ ਵਿੱਚ ਉਨ੍ਹਾਂ ਦੇ ਦਫ਼ਤਰ ਨਾਜ਼ਰ ਸ੍ਰੀ ਸੁਖਦੀਪ ਸਿੰਘ ਪਾਸ ਜਮ੍ਹਾਂ ਕਰਵਾਈ ਜਾਵੇ। ਹੋਰ ਸ਼ਰਤਾਂ ਅਤੇ ਜਾਣਕਾਰੀ ਨਾਜ਼ਰ, ਦਫ਼ਤਰ ਉੱਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੱਛਮੀ) ਵਿਖੇ ਕੰਮ ਵਾਲੇ ਦਿਨਾਂ ਦੌਰਾਨ ਸੰਪਰਕ ਕਰਕੇ ਦੇਖੀਆਂ ਜਾ ਸਕਦੀਆਂ ਹਨ।

Leave a Reply

Your email address will not be published. Required fields are marked *